ਜਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਮੋਹਾਲੀ ਅਤੇ ਖਰੜ ਵਿਖੇ ਚਲਾਏ ਜਾ ਰਹੇ ਹਨ ਜਨ ਔਸ਼ਧੀ ਕੇਂਦਰ
ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਦੀ ਰਹਿਨੁਮਾਈ ਹੇਠ ਜਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਸਿਵਲ ਹਸਪਤਾਲ, ਮੋਹਾਲੀ ਅਤੇ ਖਰੜ ਵਿਖੇ ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਸਕੀਮ ਅਧੀਨ ਜਨ ਔਸ਼ਧੀ ਕੇਂਦਰ ਚਲਾਏ ਜਾ ਰਹੇ ਹਨ।
ਇਨ੍ਹਾਂ ਕੇਂਦਰਾਂ ਦਾ ਮੁੱਖ ਮੰਤਵ ਸਿਵਲ ਹਸਪਤਾਲ ਵਿਖੇ ਆਉਣ ਵਾਲੇ ਲੋੜਵੰਦ ਮਰੀਜਾਂ ਅਤੇ ਆਮ ਲੋਕਾਂ ਨੂੰ ਸਸਤੇ ਰੇਟਾਂ ਤੇ ਵਧੀਆ ਮਿਆਰ ਵਾਲੀਆਂ ਦਵਾਈਆਂ ਮੁਹੱਈਆ ਕਰਵਾਉਣਾ ਹੈ।
ਜਾਣਕਾਰੀ ਦਿੰਦੇ ਹੋਏ ਸਕੱਤਰ, ਰੈਡ ਕਰਾਸ ਸ੍ਰੀ ਕਮਲੇਸ਼ ਕੁਮਾਰ ਕੋਸ਼ਲ ਨੇ ਦੱਸਿਆ ਕਿ ਰੈਡ ਕਰਾਸ ਵੱਲੋਂ ਸਿਵਲ ਹਸਪਤਾਲ, ਮੋਹਾਲੀ ਵਿਖੇ 2012 ਅਤੇ ਸਿਵਲ ਹਸਪਤਾਲ, ਖਰੜ ਵਿਖੇ 2018 ਤੋਂ ਇਹ ਕੇਂਦਰ ਚਲਾਏ ਜਾ ਰਹੇ ਹਨ।
ਇਹ ਪ੍ਰਧਾਨ ਮੰਤਰੀ ਭਾਰਤੀਯ ਜਨ ਔਸ਼ਧੀ ਕੇਂਦਰ ਬਹੁਤ ਹੀ ਵਧੀਆਂ ਚੱਲ ਰਹੇ ਹਨ। ਉਨ੍ਹਾਂ ਕਿਹਾ ਜਿਲ੍ਹਾ ਐਸ.ਏ.ਐਸ.ਨਗਰ ਦੇ ਗਰੀਬ ਮਰੀਜਾਂ ਅਤੇ ਆਮ ਜਨਤਾ ਵੱਲੋਂ ਇਨ੍ਹਾਂ ਜਨ ਔਸ਼ਧੀ ਕੇਂਦਰਾਂ ਨੂੰ ਭਰਮਾ ਹੁੰਘਾਰਾ ਮਿਲ ਰਿਹਾ ਹੈ।
ਜਨ ਔਸ਼ਧੀ ਕੇਂਦਰਾਂ ਵਿਖੇ ਆਮ ਜਨਤਾ ਨੂੰ ਬਜਾਰ ਨਾਲੋਂ ਲਗਭਗ 50—70% ਘੱਟ ਰੇਟ ਤੇ ਜੈਨਰਿਕ ਦਵਾਈਆਂ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਜਨ ਔਸ਼ਧੀ ਕੇਂਦਰਾਂ ਤੇ ਲਗਭਗ 400 ਤਰ੍ਹਾਂ ਦੀਆਂ ਦਵਾਈਆ ਉਪਲੱਬਧ ਹਨ, ਕਈ ਵਾਰੀ ਕੋਈ ਇੱਕ ਆਦਿ ਦਵਾਈ ਪਿੱਛੋਂ ਸਪਲਾਈ ਘੱਟ ਹੋਣ ਕਾਰਨ ਮਰੀਜਾਂ ਨੂੰ ਦਵਾਈਆਂ ਉਪਲੱਬਧ ਨਹੀਂ ਹੁੰਦੀਆਂ। ਇਥੇ ਇਹ ਵੀ ਦੱਸਿਆ ਜਾਂਦਾ ਹੈ ਜਨ ਔਸ਼ਧੀ ਕੇਂਦਰ, ਸਿਵਲ ਹਸਪਤਾਲ, ਫੇਜ—6, ਮੋਹਾਲੀ ਵਿਖੇ ਹਰ ਰੋਜ਼ ਲਗਭਗ 600—700 ਅਤੇ ਇਸੇ ਤਰ੍ਹਾਂ ਸਿਵਲ ਹਸਪਤਾਲ, ਖਰੜ ਵਿਖੇ ਹਰ ਰੋਜ਼ ਲਗਭਗ 300—400 ਮਰੀਜਾਂ ਨੂੰ ਦਵਾਈਆਂ ਦਾ ਲਾਭ ਮਿਲ ਰਿਹਾ ਹੈ ।
ਉਨ੍ਹਾਂ ਦੱਸਿਆ ਇਨ੍ਹਾਂ ਕੇਂਦਰਾਂ ਤੇ ਜਨ ਅੋਸ਼ਧੀ ਦੀਆਂ ਸਾਰੀਆ ਦਵਾਈਆਂ ਉਪਲੱਬਧ ਹਨ। ਇਸ ਤੋ ਇਲਾਵਾ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਿਵਲ ਹਸਪਤਾਲ ਕੁਰਾਲੀ ਵਿਖੇ ਵੀ ਆਮ ਜਨਤਾ ਅਤੇ ਲੋੜਵੰਦਾ ਮਰੀਜਾ ਦੀ ਸਹੂਲਤ ਲਈ ਸਸਤੇ ਰੇਟ ਤੇ ਵਧੀਆਂ ਮਿਆਰ ਦੀਆਂ ਦਵਾਈਆਂ ਮੁਹੱਈਆ ਕਰਵਾਉਣ ਲਈ ਜਨ ਔਸ਼ਧੀ ਕੇਂਦਰ ਜਲਦ ਹੀ ਖੋਲਿਆ ਜਾ ਰਿਹਾ ਹੈ।